ਮਸਾਣ ਵਿੱਚ ਡੇਰਾ ਲੱਗਣਾ
ਭਾਵ- ਮਰਨਾ. ਸ਼ਮਸ਼ਾਨ ਵਿੱਚ ਜਾ ਸੌਣਾ. ਭਾਈ ਭੈਨ ਭਾਨਜੇ ਭਤੀਜੇ ਭੀਰ ਮੇ ਨ ਕੋਊ ਸੰਪਤਿ ਹਜਾਰੋਂ ਧਰੀ ਰਹੈਗੀ ਮਕਾਨ ਮੇ, ਚਂਪਕ ਚੰਬੇਲੀ ਰੋਆ ਚੰਦਨ ਚਢਾਵੈ ਚਾਰੁ ਚੀਰ ਚੀਰ ਚੀਲ ਕਾਕ ਖਾਵੈਂਗੇ ਮਦਾਨ ਮੇ, ਕੇਸਰੀ ਨਿਹਾਲ ਖਯਾਲ ਕਾਲ ਕੋ ਨ ਏਰੇ ਮੂਢ! ਜੇਤੇ ਬਡੇ ਹੂਏ ਦੇਖ! ਮੂਏ ਸੋ ਜਹਾਨ ਮੇ, ਜਾਮਿਨੀ ਬਸੇਰਾ ਹੈ ਘਨੇਰਾ ਕਯੋਂ ਬਖੇਰਾ ਕੀਨ? ਅੰਤ ਕੋ ਤੌ ਡੇਰਾ ਤੇਰਾ ਲਾਗੈਗੋ ਮਸਾਨ ਮੇ.